Informace pro vás

Písnička přidána do zpěvníku. Počet vložených písniček: 16   Zobrazit zpěvník
(ਡੁੱਬਿਆ ਕਿ ਤਰਦਾ ਮੈਂ ਰਹਾਂ...)

ਗੱਲ ਚੰਨ ਦੀ ਕੀ ਕਰਾਂ, ਤੇਰੇ ਵੱਲ ਦਾ
ਛਾਪਾ ਦਿਲ 'ਤੇ ਉਹ ਸ਼ਾਲ ਪਾ ਗਈ ਛੱਲ ਦਾ
ਐਸਾ ਜ਼ੁਲਫ਼ਾਂ ਨੂੰ ਚਾਰ-ਚੰਨ ਲਾ ਲਿਆ (ਲਾ ਲਿਆ)
ਹਾਸੇ ਘੇਰ ਕੇ ਪਟਾਰੀ ਵਿੱਚ ਪਾ ਲਿਆ (ਪਾ ਲਿਆ)

ਤਾਰੇ ਗਿਣ ਅੱਧੀ ਰਾਤੀ, ਠਾਰੀ ਲੱਗਣ ਤੂੰ ਲਾਤੀ
ਤੇਰਾ ਰੂਪ ਫ਼ਿਰੇ ਤੱਪਿਆ ਨੀ ਸੰਦਲੀ ਦੁਪਹਿਰਾ

(ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ)
(ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ)

ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ

ਅੱਖੀਆਂ ਵਿੱਚ ਤੇਰੇ ਆ ਕੁਝ ਜੱਗਦਾ, ਜਿਉਂ ਅੱਗ ਕੋਈ
ਮੱਥੇ ਤੇਰੇ ਸੰਗਾਂ ਦਾ ਦਰਿਆ
ਮੇਰੀ ਦੀਵਾਨਗੀ, ਹੈਰਾਨਗੀ, ਮੇਰਾ ਰੱਬ ਓਹੀ
ਦਿਲ 'ਤੇ ਬਣ ਵਰ੍ਹ ਜਾ ਆਣ ਕਟਾਰ

ਇਹ ਨਾ ਕੱਚੀਆਂ ਐਂ ਤੰਦਾਂ, ਦੇਖ ਝੂਠਾ ਜਿਹਾ ਖੰਘਾਂ
ਤੇਰੇ ਪਿਆਰ ਦਿਆਂ ਰੰਗਾਂ ਨਾਲ਼ ਅੰਬਰਾਂ 'ਚ ਤੈਰਾਂ